Latest Videos

Latest Downloads

Translator V2

ਕੁਲਵੰਤ ਸਿੰਘ ਸੰਧੂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਹੋਣਗੇ :- ਮਾਨ
PDF Print E-mail
Written by Shiromani Akali Dal (Amritsar)
Tuesday, 17 February 2009

ਫਤਿਹਗੜ੍ਹ ਸਾਹਿਬ, 13 ਫਰਵਰੀ (                               ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਸਥਾਨ ਤੇ ਹੋਏ ਪਾਰਟੀ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਕਿ ਲੋਕ ਸਭਾ ਹਲਕੇ ਫਤਿਹਗੜ੍ਹ ਸਾਹਿਬ ਤੋਂ ਪਾਰਟੀ ਵੱਲੋਂ ਸ: ਕੁਲਵੰਤ ਸਿੰਘ ਸੰਧੂ ਸਾਡੇ ਉਮੀਦਵਾਰ ਹੋਣਗੇ। ਉਹਨਾਂ ਕਿਹਾ ਕਿ ਸ: ਸੰਧੂ ਸਿੱਖ ਸਟੂਡੈਂਟ ਫੇਡਰੇਸ਼ਨ ਚੰਡੀਗੜ੍ਹ ਦੇ ਪ੍ਰਧਾਨ ਰਹਿ ਚੁੱਕੇ ਹਨ। ਇਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ

ਭਿੰਡਰਾਂਵਾਲਿਆ ਅਤੇ ਸ਼ਹੀਦ ਭਾਈ ਅਮਰੀਕਾ ਸਿੰਘ ਦੀ ਰਹਿਨੁਮਾਈ ਹੇਠ ਲੰਮਾ ਸਮਾਂ ਪੰਥਕ ਸੇਵਾਵਾਂ ਕੀਤੀਆਂ ਹਨ। ਆਪਣੀ ਸਰਕਾਰੀ ਸੇਵਾ ਦੌਰਾਨ ਪੰਜਾਬ ਸਟੇਟ ਅਤੇ ਯੂ ਟੀ ਸਟੇਟ ਸਾਂਝੇ ਕਰਮਚਾਰੀ ਦਲ ਦੇ ਐਕਟਿੰਗ ਪ੍ਰਧਾਨ, ਜਨਰਲ ਸਕੱਤਰ ਦੇ ਰੁਤਬਿਆਂ ਤੇ ਲੰਮਾ ਸਮਾਂ ਸੇਵਾਵਾਂ ਨਿਭਾਈਆਂ ਹਨ ਜੋ ਕਿ ਕੁਝ ਸਮਾਂ ਪਹਿਲੇ ਸਿਹਤ ਵਿਭਾਗ ਪੰਜਾਬ ਦੇ ਪ੍ਰਸ਼ਾਸਨਿਕ ਬਰਾਂਚ ਵਿੱਚੋਂ ਬਤੌਰ ਰਜਿਸਟਰਾਰ ਰਿਟਾਇਰ ਹੋਏ ਹਨ। ਅਜਿਹੀ ਸੂਝਵਾਨ, ਤਜਰਬੇਕਾਰ, ਪੜ੍ਹੀ ਲਿਖੀ ਸਖਸੀਅਤ ਨੂੰ ਪਾਰਲੀੰਮੈਂਟ ਵਿੱਚ ਭੇਜ ਕੇ ਫਤਿਹਗੜ੍ਹ ਸਾਹਿਬ ਹਲਕੇ ਨਾਲ ਸਬੰਧਿਤ ਨਿਵਾਸੀਆਂ ਨੂੰ ਫਖਰ ਮਹਿਸੂਸ ਹੋਵੇਗਾ ਕਿਉਂਕਿ ਸ: ਸੰਧੂ ਦਾ ਪਿਛੋਕੜ ਲੋਕ ਸੇਵਾਵਾਂ ਨੂੰ ਸਮਰਪਿਤ ਰਿਹਾ ਹੈ ਅਤੇ ਇਹਨਾਂ ਤੋਂ ਆਪਾਂ ਹੋਰ ਵੀ ਵਧੇਰੇ ਉਮੀਦ ਕਰ ਸਕਦੇ ਹਾਂ।

 

           ਇਸ ਮੌਕੇ ‘ਤੇ ਸ: ਸਿਮਰਨਜੀਤ ਸਿੰਘ ਮਾਨ ਨੇ ਸ: ਸੰਧੂ ਨੂੰ ਸਿਰੋਪਾਓ ਬਖਸਿ਼ਸ ਕਰਦੇ ਹੋਏ ਹਾਜ਼ਰੀਨ ਸੰਗਤਾਂ ਤੋਂ ਹੱਥ ਖੜੇ ਕਰਵਾ ਕੇ ਪ੍ਰਵਾਨਗੀ ਵੀ ਲਈ। ਇਸ ਮਹਾਨ ਇਕੱਠ ਵਿੱਚ ਸ: ਮਾਨ ਨੇ ਬੱਫਰ ਸਟੇਟ “ਆਜ਼ਾਦ ਬਾਦਸ਼ਾਹੀ ਸਿੱਖ ਰਾਜ (ੀਨਦੲਪੲਨਦੲਨਟ ੰੋਵੲਰੲਗਿਨ ੰਕਿਹ ੰਟਅਟੲ)”, ਤੇ ਰਾਜਾਸਾਂਸੀ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਦਾ ਨਾਮ ਬਦਲ ਕੇ ਸਿੱਖ ਕੌਮ ਦੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਨਾਮ ਤੇ ਰੱਖਣ ਦੀ ਮੰਗ ਕਰਦੇ ਹੋਏ ਪੰਜਾਬ ਸਮੇਤ ਹਿਮਾਚਲ, ਰਾਜਸਥਾਨ, ਜੰਮੂ ਕਸ਼ਮੀਰ ਅਤੇ ਹਰਿਆਣਾ ਦੇ ਸੂਬਿਆਂ ਨੂੰ ਨੋ ਫਲਾਈ ਜ਼ੋਨ ਐਲਾਨਣ ਦੇ ਸੰਬੰਧ ਵਿੱਚ ਹਾਜ਼ਰੀਨ ਇਕੱਠ ਦੀਆਂ ਦੋਵੇਂ ਬਾਹਾਂ ਖੜ੍ਹੀਆਂ ਕਰਵਾ ਕੇ ਜੈਕਾਰਿਆਂ ਦੇ ਰੂਪ ਵਿੱਚ ਪ੍ਰਵਾਨਗੀ ਵੀ ਲਈ ਗਈ। ਸ: ਮਾਨ ਨੇ ਕਿਹਾ ਕਿ ਤਿੰਨੋ ਮਤੇ ਸਿੱਖ ਕੌਮ ਦੀ ਇੱਜ਼ਤ-ਆਬਰੂ, ਮਾਣ-ਸਨਮਾਨ ਅਤੇ ਖੁਦਦਾਰੀ ਨਾਲ ਸੰਬੰਧਿਤ ਹਨ, ਜਿਹਨਾਂ ਨੂੰ ਅਸੀਂ ਹਰ ਕੀਮਤ ‘ਤੇ ਪੂਰਨ ਕਰਨਾ ਹੈ।


 

ਸ: ਮਾਨ ਸ: ਕੁਲਵੰਤ ਸਿੰਘ ਸੰਧੂ ਉਮੀਦਵਾਰ ਲੋਕ ਸਭਾ                   ਹਾਜ਼ਰੀਨ ਸੰਗਤਾਂ ਦਾ ਇਕੱਠ ਠਾਠਾਂ ਮਾਰਦੇ ਹੋਏ।            ਸ: ਕੁਲਵੰਤ ਸਿੰਘ ਸੰਧੂ

ਹਲਕਾ ਫਤਿਹਗੜ੍ਹ ਸਾਹਿਬ ਨੂੰ ਸਿਰੋਪਾਓ ਬਖਸਿਸ ਕਰਦੇ ਹੋਏ

Last Updated ( Tuesday, 17 February 2009 02:10 )
 

Latest

‘Buffer state’ Mann’s main poll agenda

Chandigarh, February 24 The Shiromani Akali Dal (Amritsar) will contest all 13 parliamentary seats in Punjab and that of Chandigarh too. The party is thinking about contesting some seats in...

Latest | Shiromani Akali Dal (Amritsar) | Wednesday, 25 February 2009

READMORE

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਕੌਮ ਦੇ ਕੀਮਤੀ ਸਮਾਨ ਸੰਬੰਧੀ ਹਲਫਨਾਮਾ ਦੇਣਾ ਸਿੱਖ ਕੌਮ ਨਾਲ ਵੱਡੀ ਗੱਦਾਰੀ :- ਮਾਨ

ਫਤਿਹਗੜ੍ਹ ਸਾਹਿਬ, 20 ਫਰਵਰੀ (                                 ) :- ਹਿੰਦ ਹਕੂਮਤ ਵੱਲੋਂ ਬਲਿਊ ਸਟਾਰ ਦੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੀ ਗਈ ਫੌਜੀ ਹਮਲੇ ਦੀ ਕਾਰਵਾਈ ਦੌਰਾਨ ਹਿੰਦ ਦੀਆਂ ਫੌਜਾਂ ਨੇ ਸਿੱਖ...

Latest | Shiromani Akali Dal (Amritsar) | Saturday, 21 February 2009

READMORE

ਬਾਦਲ ਦਲ ਪੰਜਾਬ ਦੇ ਵਿਕਾਸ ਦਾ ਝੂਠਾ ਰੌਲਾ ਪਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੌਸਿ਼ਸ ਕਰ ਰਿਹੈ :- ਟਿਵਾਣਾ

ਫਤਿਹਗੜ੍ਹ ਸਾਹਿਬ, 16 ਫਰਵਰੀ (                              ) :- ਮਾਰਕਸਵਾਦੀ ਆਗੂ ਸ਼੍ਰੀ ਲੈਨਿਨ ਦਾ ਇਹ ਕਹਿਣਾ ਸੀ ਕਿ “ਜੇਕਰ ਤੁਹਾਡੇ ਇਕੱਠ ਵਿੱਚ 1 ਲੱਖ ਲੋਕ ਸ਼ਾਮਿਲ ਹੋਏ ਹਨ ਤਾਂ ਸਾਨੂੰ ਇਹ ਸਮਝਣਾ...

Latest | Shiromani Akali Dal (Amritsar) | Tuesday, 17 February 2009

READMORE

ਕੁਲਵੰਤ ਸਿੰਘ ਸੰਧੂ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਉਮੀਦਵਾਰ ਹੋਣਗੇ :- ਮਾਨ

ਫਤਿਹਗੜ੍ਹ ਸਾਹਿਬ, 13 ਫਰਵਰੀ (                               ) :- ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਅਸਥਾਨ ਤੇ ਹੋਏ ਪਾਰਟੀ ਦੇ ਵੱਡੇ...

Latest | Shiromani Akali Dal (Amritsar) | Tuesday, 17 February 2009

READMORE

ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਹਾੜੇ 12 ਫਰਵਰੀ ਨੂੰ ਸ: ਮਾਨ ਵੱਲੋਂ ਕੀਤੀ ਗਈ ਤਕਰੀਰ ਦਾ ਪ੍ਰੈੱਸ ਦੀ ਜਾਣਕਾਰੀ ਲਈ ਵੇਰਵਾ

News image

ਅੱਜ ਗੱਲ ਨਾਸ਼ਵਾਨ ਸਰੀਰਾਂ ਦੀ ਨਹੀਂ, ਬਲਕਿ ਜੀਊਂਦੀ ਜ਼ਮੀਰ ਦੀ ਆਵਾਜ਼ ਨੂੰ ਬੁਲੰਦ ਕਰਨ ਦੀ ਹੈ :- ਮਾਨਫਤਿਹਗੜ੍ਹ ਸਾਹਿਬ, 12 ਫਰਵਰੀ (                             ) :- “ਜਦੋਂ ਹਿੰਦ ਹਕੂਮਤ ਨੇ ਹਿੰਦੋਸਤਾਨੀ ਵਿਧਾਨ...

Latest | Shiromani Akali Dal (Amritsar) | Tuesday, 17 February 2009

READMORE

More in: Latest

100%
-
+
1
Show options