ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) - ਯਾਦ ਪੱਤਰ
1. ਜਿ਼ਲ੍ਹਾ ਪਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਨਗਰ ਪਾਲਿਕਾ ਚੋਣਾਂ ਦੌਰਾਨ
ਹੋਈਆਂ ਧੱਕੇਸ਼ਾਹੀਆਂ ਦੀ ਜਾਂਚ ਕਿਸੇ ਨਿਰਪੱਖ ਏਜੰਸੀ ਤੋ ਜਾਂਚ ਕਰਵਾਈ ਜਾਵੇ ਅਤੇ
ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਸਰਕਾਰ ਝੂਠੇ ਕੇਸ ਦਰਜ ਕਰਕੇ ਸਿੱਖ ਨੌਜਵਾਨਾਂ ਨੂੰ ਬਦਨਾਮ ਕਰਨਾ ਚਾਹੁੰਦੀ ਹੈ :- ਮਾਨ
ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਸਿੱਖ ਨੌਜਵਾਨਾਂ ‘ਤੇ ਆਰਡੀਐਕਸ, ਸਮੈਕ ਅਤੇ ਹੋਰ
ਨਸ਼ੀਲੇ ਪਦਾਰਥਾਂ ਦਾ ਕੇਸ ਪਾ ਕੇ ਬਦਨਾਮ ਕਰਨਾ ਚਾਹੁੰਦੀ ਹੈ। ਇਹ ਵਿਚਾਰ ਸ਼੍ਰੋਮਣੀ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ
ਦਲ (ਅ) ਦੀ ਯੂਥ ਵਿੰਗ ਦੇ ਸੀਨੀਅਰ ਪ੍ਰਧਾਨ ਮਨਜੀਤ ਸਿੰਘ ਮੱਲ੍ਹਾ ਦੇ ਪੂਜਨੀਕ ਮਾਤਾ
ਸੁਖਦੇਵ ਕੌਰ ਦੀ ਮੌਤ ਤੇ ਅਫਸੋਸ ਕਰਨ ਪਹੁੰਚੇ ਪਿੰਡ ਮੱਲ੍ਹਾ ਵਿਖੇ ਕੀਤਾ।
ਸੁਰੱਖਿਆ ਸਲਾਹਕਾਰ ਨਰਾਇਣਨ ਗੈਰ-ਜਿਮੇਵਾਰਾਨਾ ਬਿਆਨਬਾਜ਼ੀ ਕਰਕੇ ਮਾਹੌਲ ਨੂੰ ਕੁੜੱਤਣ ਭਰਿਆ ਬਣਾ ਰਿਹੈ : - ਮਾਨ
ਚੰਡੀਗੜ੍ਹ, 18 ਜੁਲਾਈ ( ) :- ਹਿੰਦੋਸਤਾਨ ਦੇ ਵਿਧਾਨ
ਵਿੱਚ ਸੁਰੱਖਿਆ ਸਲਾਹਕਾਰ ਦੇ ਅਹੁਦੇ ਦਾ ਕੋਈ ਪ੍ਰਬੰਧ ਨਹੀਂ ਹੈ। ਲੇਕਿਨ ਸ਼੍ਰੀ ਨਰਾਇਣਨ
ਨੂੰ ਇਸ ਅਹੁਦੇ ‘ਤੇ ਤਾਇਨਾਤ ਕਰਕੇ ਕੇਵਲ ਵਿਧਾਨ ਦੀ ਹੀ ਉਲੰਘਣਾ ਨਹੀਂ ਕੀਤੀ ਗਈ ਬਲਕਿ
ਉਸ ਵਲੋਂ ਅਫਗਾਨਿਸਤਾਨ ਵਿੱਚ ਹੋਏ ਬੰਬ ਵਿਸਫੋਟ ਸਬੰਧੀ ਗੈਰ-ਜਿਮੇਵਾਰਾਨਾ ਬਿਆਨਬਾਜ਼ੀ
ਕਰਕੇ ਹਿੰਦੋਸਤਾਨ ਅਤੇ ਪਾਕਿਸਤਾਨ ਵਿੱਚ ਬਣੇ ਦੋਸਤਾਨਾ ਸਬੰਧਾਂ ਨੂੰ ਠੇਸ ਪਹੁੰਚਾਉਣ ਦੀ
ਕਾਰਵਾਈ ਅਤਿ ਨਿੰਦਣਯੋਗ ਹੈ।
ਬਾਦਲ ਨੇ ਸਿਰਸੇ ਵਾਲੇ ਸਾਧ ਨੂੰ ਗ੍ਰਿਫਤਾਰ ਨਾ ਕਰਕੇ ਉਸਨੂੰ ਸਿੱਖਾਂ ਉੱਤੇ ਹਮਲੇ ਕਰਨ ਲਈ ਉਤਸ਼ਾਹਿਤ ਕੀਤਾ :- ਮਾਨ
ਫਤਿਹਗੜ੍ਹ ਸਾਹਿਬ, 18 ਜੁਲਾਈ ( ) :- ਡੱਬਵਾਲੀ ਵਿਖੇ
ਇੱਕ ਸਿੱਖ ਨੌਜਵਾਨ ਨੂੰ ਕਤਲ ਕਰਨ ਦੀ ਕਾਰਵਾਈ ਸਿਰਸੇ ਵਾਲੇ ਸਾਧ ਦੀ ਸਰਕਾਰੀ ਸਹਿ ਨੂੰ
ਪ੍ਰਤੱਖ ਕਰਦੀ ਹੈ। ਬਾਦਲ ਸਰਕਾਰ ਵੱਲੋ ਉਸਨੂੰ 120 ਬੀ ਜਾਂ 307 ਵਿੱਚ ਗ੍ਰਿਫਤਾਰ ਨਾ
ਕਰਨਾ ਵੀ ਜਿਮੇਵਾਰ ਹੈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਟਿੱਪਣੀ, ਕਿ ਕੌਮੀ ਮੁਫਾਦ ਕੀ ਹੁੰਦੇ ਹਨ?
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਹਮੇਸ਼ਾ
ਇਹ ਪਾਲਿਸੀ ਰਹੀ ਹੈ ਕਿ ਕੌਮਾਂ ਦੇ ਦੁਸ਼ਮਣ ਜਾਂ ਮਿੱਤਰ ਨਹੀਂ ਹੁੰਦੇ, ਸਿਰਫ ਕੌਮੀ
ਮੁਫਾਦ ਅਤੇ ਹਿੱਤ ਹੀ ਹੁੰਦੇ ਹਨ। ਇਹ ਵੀ ਗਲਤ ਸੋਚ ਅਤੇ ਗਲਤ ਫਹਿਮੀ ਸਿੱਖ ਵਿਰੋਧੀ ਸੋਚ
ਦੇ ਧਾਰਨੀਆ ਵੱਲੋ ਪਾਈ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ
ਸ: ਸਿਮਰਨਜੀਤ ਸਿੰਘ ਮਾਨ 123 ਪਰਮਾਣੂ ਸੰਧੀ ਦੇ ਖਿਲਾਫ ਬੋਲਦੇ ਹਨ। ਸਾਡੀ ਪਾਰਟੀ
ਸਿੱਖਾਂ ਨੂੰ ਹਿੰਦੂ ਕੌਮ ਤੋਂ ਅਲੱਗ ਸਮਝਦੀ ਹੈ।
<< Previous 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 Next >> |